ਮਾਨਸਾ (ਡਾ ਸੰਦੀਪ ਘੰਡ) ਨਹਿਰੂ ਯੁਵਾ ਕੇਂਦਰ ਸਗੰਠਨ ਭਾਰਤ ਸਰਕਾਰ ਦਾ ਅਦਾਰਾ ਨਾਲ ਉਸ ਕਹਾਵਤ ਵਾਂਗ ਹੋਇਆ ਕਿ ਫੋਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।ਨਹਿਰੂ ਯੁਵਾ ਕੇਦਰ ਸਗੰਠਨ ਜੋ ਨਾ ਕੇਵਲ ਭਾਰਤ ਬਲਕਿ ਏਸ਼ੀਆਂ ਦੀ ਨੌਜਵਾਨ ਯੂਥ ਕਲੱਬਾਂ ਦੀ ਸਬ ਤੋਂ ਵੱਡੀ ਅਤੇ ਅਹਿਮ ਸੰਸ਼ਥਾ ਸੀ ਨੂੰ ਬਹੁਤ ਸਮੇਂ ਤੋਂ ਖਤਮ ਕਰਨ ਦੀ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ।ਆਖਰ ਮਿੱਤੀ 14 ਮਈ 2025 ਤੋਂ ਨਹਿਰੂ ਯੁਵਾ ਕੇਂਦਰ ਸਗੰਠਨ ਨੂੰ ਭੰਗ ਕਰਕੇ ਯੁਵਾ ਭਾਰਤ ਨਾਲ ਜੋੜ ਦਿੱਤਾ ਗਿਆ ਹੈ।ਆਖਰ ਤਕਰੀਬਨ ਤਿੰਨ ਲੱਖ ਯੂਥ ਕਲੱਬਾਂ ਅਤੇ 7 ਲੱਖ ਨੋਜਵਾਨਾਂ ਵੱਲੋਂ ਕੀਤੇ ਜਾ ਰਹੇ ਕੰਮ ਕਿਸੇ ਕੰਮ ਨਹੀ ਆਏ ਅਤੇ ਸਰਕਾਰ ਵੱਲੋਂ ਯੁਵਾ ਭਾਰਤ ਨਾਮ ਦੀ ਸੰਸਥਾ ਜਿਸ ਨੂੰ ਅਜੇ ਸੁਸਾਇਟੀ ਐਕਟ ਅਧੀਨ ਰਜਿਸਟਰਡਹੋਏ ਨੂੰ ਤਿਨੰਂ ਸਾਲ ਦਾ ਸਮਾਂ ਵੀ ਨਹੀ ਹੋਇਆ ਉਸ ਦੇ ਰਹਿਮੋ ਕਰਮ ਤੇ ਛੱਡ ਦਿੱਤਾ ਗਿਆ।ਸਰਕਾਰੀ ਨਿਯਮਾਂ ਅੁਨਸਾਰ ਕੋਈ ਵੀ ਸੁਸਾਇਟੀ ਐਕਟ ਅਧੀਨ ਰਜਿਸਟਰਡ ਸੰਸ਼ਥਾ ਰਜਿਸਟਰਡ ਹੋਣ ਤੋਂ ਤਿੰਨ ਸਾਲ ਬਾਅਦ ਹੀ ਕਿਸੇ ਕਿਸਮ ਦੀ ਸਰਕਾਰੀ ਵਿੱਤੀ ਸਹਾਇਤਾ ਲੈਣ ਦੇ ਯੋਗ ਹੁੰਦੀ ਹੈ।ਹੁਣ ਕੀ ਯੁਵਾ ਮਾਮਲੇ ਤੇ ਖੇਡ ਵਿਭਾਗ ਭਾਰਤ ਸਰਕਾਰ ਜਿਸ ਦੇ ਨਾਲ ਇਹ ਵਿਭਾਗ ਸਬੰਧਤ ਹੈ ਉਹ ਤਿੰਨ ਸਾਲ ਦੀ ਸ਼ਰਤ ਤੋਂ ਬਿੰਨਾ ਫੰਡ ਜਾਰੀ ਕਰੇਗਾ।7 ਲੱਖ ਦੇ ਕਰੀਬ ਨੋਜਵਾਨਾਂ ਨੂੰ ਇਸ ਦਾਖਮਿਆਜਾ ਸਿਰਫ ਇਸ ਕਾਰਣ ਹੀ ਭਰਨਾ ਪਿਆ ਕਿ ਇਸ ਦਾ ਨਾਮ ਕਾਗਰਸ ਨੇਤਾ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੇ ਨਾਮ ਤੇ ਸੀ।
ਸਰਕਾਰਾਂ ਨੌਜਵਾਨਾਂ ਲਈ ਹਮੇਸ਼ਾਂ ਹੀ ਅਜਿਹੀਆਂ ਯੋਜਨਾਵਾਂ ਲਿਆਉਦੀ ਰਹਿੰਦੀ ਜਿਸ ਨਾਲ ਨੋਜਵਾਨ ਸਕਾਰਤਾਮਿਕ ਸੋਚ ਨਾਲ ਸਮਾਜ ਵਿੱਚ ਆਪਣਾ ਯੋਗਦਾਨ ਪਾਕੇ ਆਪਣੀ ਸ਼ਖਸ਼ੀਅਤ ਵਿੱਚ ਨਿਖਾਰ ਲਿਆਂ ਸਕਣ।ਇਸ ਕਾਰਣ ਹੀ ਭਾਰਤ ਸਰਕਾਰ ਵੱਲੋਂ ਨੌਜਵਾਨਾਂ ਲਈ ਵਿਸ਼ੇਸ ਤੋਰ ਤੇ ਗੈਰ ਵਿਿਦਆਰਥੀ ਲਈ ਚਲਾਈ ਜਾ ਰਹੀ ਨਹਿਰੂ ਯੁਵਾ ਕੇਂਦਰ ਸਗੰਠਨ ਦੀ ਯੋਜਨਾ ਨੂੰ ਵਿਸ਼ਵ ਪੱਧਰ ਤੇ ਸਲਾਹਿਆ ਜਾ ਰਿਹਾ ਹੈ ਅਤੇ ਏਸ਼ੀਆ ਦੇਸ਼ਾਂ ਵਿੱਚ ਇਹ ਇਕੋ ਇੱਕ ਸੰਸ਼ਥਾ ਹੈ ਜਿਸ ਨਾਲ ਸਬ ਤੋਂ ਵੱਧ ਨੌਜਵਾਨ ਜੁੜੇ ਹੋਏ ਹਨ।ਇਸ ਤੋਂ ਇਲਾਵਾ ਇਸ ਨਾਲ ਸਬੰਧਿਤ ਯੁਵਾ ਕਲੱਬ ਦੇ ਵਲੰਟੀਅਰਜ ਵੱਲੋਂ ਕੋਵਿਡ ਦੋਰਾਨ ਵੱਡੇ ਪੱਧਰ ਤੇੴ ਲੋਕਾਂ ਦੀ ਮਦਦ ਕੀਤੀ ਗਈ ਹੈ।ਪਰ ਅਕਤਬੂਰ 2023 ਤੋਂ ਇਸ ਸੰਸ਼ਥਾ ਤੇ ਖਤਰੇ ਦੇ ਬੱਦਲ ਮੰਡਰਾ ਰਹੇ ਸਨ ਖਾਸ਼ਤੋਰ ਤੇ ਜਦੋਂ ਤੋਂ ਭਾਰਤ ਸਰਕਾਰ ਵੱਲੋਂ ਯੁਵਾ ਭਾਰਤ ਨਾਮ ਦੀ ਸੁਸਾਇਟੀ ਨੂੰ ਰਜਿਸਟਰਡ ਕਰਵਾਇਆ ਗਿਆ ਸੀ।
ਇਸ ਸਬੰਧੀ ਜਾਣਕਾਰੀ ਤਹਿਤ ਯੁਵਾ ਗਤੀਵਿਧੀਆਂ ਦਾ ਲੰਮੇ ਸਮੇ ਤੋ ਹਿੱਸਾ ਰਹੇ ਅਤੇ ਨਹਿਰੂ ਯੁਵਾ ਕੇਦਰ ਮਾਨਸਾ ਦੇ ਸਾਬਕਾ ਯੁਵਾ ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ਤੇ ਦੱਸਿਆ ਕਿ ਨਹਿਰੂ ਦੇ ਨਾਮ ਤੇ ਹੋਣ ਕਾਰਨ ਸਰਕਾਰ ਵੱਲੋਂ ਨੌਜਵਾਨਾਂ ਨਾਲ ਭਰੇ ਖਜਾਨੇ ਨੂੰ ਲੁਟਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਉਹ ਇਸ ਸੰਸ਼ਥਾ ਦਾ ਪਿਛਲੇ 40 ਸਾਲ ਤੋਂ ਯੂਥ ਕਲੱਬ,ਵਲੰਟੀਅਰ,ਮੁਲਾਜਮ ਅਤੇ ਅਧਿਕਾਰੀ ਦੇ ਤੋਰ ਤੇ ਹਿੱਸਾ ਰਹੇ ਹਨ ਅਤੇ ਇਸ ਵੱਲੋਂ ਕਦੇ ਵੀ ਕਿਸੇ ਰਾਜਨੀਤਕ ਪਾਰਟੀ ਵਿਸ਼ੇਸ ਨਾਲ ਕੰਮ ਨਹੀ ਕੀਤਾ ਅਤੇ ਹਮੇਸ਼ਾਂ ਸਰਕਾਰ ਦੀ ਯੁਵਾ ਨੀਤੀ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕੀਤੀ ਜਾਦੀ ਰਹੀ ਹੈ।ਉਹਨਾਂ ਦੱਸਿਆ ਕਿ ਸ਼ੁਰੂ ਸ਼ੁਰੂ ਵਿੱਚ ਇਸ ਸੰਸ਼ਥਾ ਨੂੰ ਕਾਗਰਸ ਦਾ ਮਹਿਕਮਾ ਕਿਹਾ ਜਾਦਾ ਸੀ ਪਰ ਜਦੋਂ ਤੋ ਲੋਕਾਂ ਨੇ ਇਸ ਵੱਲੋਂ ਕੀਤੇ ਕੰਮਾਂ ਅਤੇ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਯੋਜਨਾਵਾਂ ਨੂੰ ਦੇਖਿਆ ਤਾਂ ਇਹ ਸੰਸ਼ਥਾ ਅਤੇ ਪ੍ਰਸਾਸ਼ਨ ਦੀ ਪਸੰਦੀ ਵਿਭਾਗ ਬਣ ਗਿਆ।ਜਿਲ੍ਹੇ ਦਾ ਡਿਪਟੀ ਕਮਿਸ਼ਨਰ ਜਿਵੇਂ ਹੀ ਜਿਲੈ ਵਿੱਚ ਜੁਆਈਨ ਕਰਦਾ ਤਾਂ ਉਹ ਨੌਜਵਾਨਾਂ ਨਾਲ ਸਬੰਧਤ ਗਤੀਵਿਧੀਆਂ ਲਈ ਨਹਿਰੂ ਯੁਵਾ ਕੇਦਰ ਨੂੰ ਹੀ ਬਲਾਉਦਾਂ।ਜਦੋ ਇਸ ਸਮੇਂ 3 ਲੱਖ ਦੇ ਕਰੀਬ ਯੂਥ ਕਲੱਬਾਂ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ ੁੜੇ ਹੋਏ ਹਨ ਤਾਂ ਇਸ ਨੂੰ ਬੰਦ ਕਰਕੇ ਨਵੀਂ ਸੰਸ਼ਥਾ ਯੁਵਾ ਭਾਰਤ ਨਾਲ ਜੋੜਿਆ ਜਾ ਰਿਹਾ ਹੈ।ਅਸਲ ਵਿੱਚ ਪਿੱਛਲੇ ਤਿੰਂਨ ਸਾਲ ਤੋਂ ਹੀ ਵਿਭਾਗ ਦੀਆਂ ਗਤੀਵਿਧੀਆਂ ਨੂੰ ਯੁਵਾ ਭਾਰਤ ਰਾਂਹੀ ਕਰਵਾਇਆ ਜਾ ਰਿਹਾ ਸੀ ਅਤੇ ਸਰਕਾਰੀ ਤੋਰ ਤੇ ਤਿੰਨ ਸਾਲ ਦੀ ਸਮਾਂ ਸੀਮਾਂ ਨੂੰ ਪੂਰਾ ਕੀਤਾ ਜਾ ਰਿਹਾ ਸੀ।
ਇਥੇ ਇਹ ਵਰਨਣਯੋਗ ਹੈ ਕਿ ਭਾਰਤ ਸਰਕਾਰ ਵੱਲੋਂ ਅਪ੍ਰੈਲ 1987 ਤੋਂ ਯੁਵਾ ਮਾਮਲਿਆਂ ਅਤੇ ਖੇਡ ਮੰਤਰਾਲੇ ਦੇ ਅਧੀਨ ਚਲ ਰਹੀ ਖੁਦਮੁਖਤਿਆਰ ਸੰਸਥਾ ਨਹਿਰੂ ਯੁਵਾ ਕੇਂਦਰ ਸੰਗਠਨ ਨੂੰ ਖਤਮ ਕਰਕੇ ਯੁਵਾ ਭਾਰਤ ਨਾਮ ਦਾ ਪਲੇਟਫਾਰਮ ਖੋਲਿਆ ਗਿਆ ਹੈ।ਨਹਿਰੂ ਯੁਵਾ ਕੇਂਦਰ ਸਗੰਠਨ ਵਾਂਗ ਇਹ ਵੀ ਸੁਸਾਇਟੀ ਐਕਟ ਅਧੀਨ ਇੱਕ ਖੁਦਮੁਖਤਿਆਰ ਸੰਸ਼ਥਾ ਹੈ।ਇਸ ਬਾਰੇ ਜਾਣਕਾਰੀ ਦਿਿਦੰਆਂ ਨੈਸ਼ਨਲ ਯੂਥ ਅਵਾਰਡੀ ਸਰਬਜੀਤ ਸਿੰਘ ਸਟੇਟ ਅਵਾਰਡ ਵਿਜੇਤਾ ਸੰਦੀਪ ਕੌਰਭੀਖੀ,ਮਦਨ ਲਾਲ ਫੱਤਾਮਾਲੋਕਾ,ਨੇ ਦੱਸਿਆ ਕਿ ਜਦੋਂ ਨਹਿਰੂ ਯੁਵਾ ਕੇਂਦਰਾਂ ਨੂੰ 1987 ਵਿੱਚ ਇੱਕ ਖੁਦਮਮੁਖਤਾਰ ਸੰਸ਼ਥਾ ਵੱਜੋ ਬਣਾਇਆ ਤਾਂ ਉਸ ਦਾ ਮੰਤਵ ਯੂਥ ਕਲੱਬਾਂ ਨੂੰ ਵੱਧ ਤੋਂ ਵੱਧ ਸ਼ਕਤੀਆਂ ਦੇਣਾ ਸੀ ਅਤੇ ਜਿਸ ਵਿੱਚ ਇਹ ਕਾਮਯਾਬ ਵੀ ਰਹੇ ਅਤੇ ਇਸ ਸਮੇ ਯੂਥ ਕਲੱਬਾਂ ਵੱਲੋਂ ਸਰਕਾਰ ਦੇ ਇੱਕ ਇਸ਼ਾਰੇ ਤੇ ਵੱਡੇ ਤੋਂ ਵੱਡੇ ਟੀਚੇ ਪੂਰੇ ਕੀਤੇ ਜਾ ਰਹੇ ਹਨ।
ਨਹਿਰੂ ਯੁਵਾ ਕੇਦਰ ਦੇ ਸਾਬਕਾ ਯੁਵਾ ਅਧਿਕਾਰੀ ਡਾ ਸੰਦੀਪ ਘੰਡ ਨੇ ਦੱਸਿਆ ਕਿ ਮੂਲ ਰੂਪ ਵਿੱਚ ਨਹਿਰੂ ਯੁਵਾ ਕੇਂਦਰ ਦੀਆਂ ਜੜ੍ਹਾਂ 1972 ਵਿੱਚ ਪੰਡਿਤ ਜਵਾਹਰ ਲਾਲ ਨਹਿਰੂ ਦੀ ਜਨਮ ਵਰ੍ਹੇਗੰਢ ‘ਤੇ ਲਾਈਆਂ ਗਈਆਂ ਸਨ ਅਤੇ ਤਰਕ ਦਿੱਤਾ ਗਿਆ ਸੀ ਕਿ ਸਕੂਲਾਂ ਕਾਲਜਾਂ ਵਿੱਚ ਪੜ੍ਹਦੇ ਵਿਿਦਆਰਥੀਆਂ ਲਈ ਰਾਸ਼ਟਰੀ ਸੇਵਾ ਯੋਜਨਾ,ਐਨ.ਸੀ.ਸੀ,ਸਕਾਊਟਸ ਐਂਡ ਗਾਈਡ ਅਤੇ ਯੁਵਾ ਮੇਲੇ ਅਜਿਹੀਆਂ ਬਹੁਤ ਗਤੀਵਿਧੀਆਂ ਸਨ ਜਿੰਨਾਂ ਰਾਂਹੀ ਨੋਜਵਾਨ ਆਪਣੇ ਹੁਨਰ ਦਾ ਪ੍ਰਗਟਾਵਾ ਕਰਕੇ ਅੱਗੇ ਜਾ ਸਕਦਾ ਸੀ ਪਰ ਪੈਂਡੂ ਗੈਰ-ਵਿਿਦਆਰਥੀ ਜਿੰਨਾਂ ਨੂੰ ਸਕੂਲ ਕਾਲਜ ਜਾਣ ਦਾ ਮੋਕਾ ਨਹੀ ਮਿਿਲਆ ਜਾਂ ਕੋਈ ਕਾਰਨਾਂ ਕਰਕੇ ਪੜਾਈ ਜਾਰੀ ਨਹੀ ਰੱਖ ਸਕੇ ਉਹ ਇਹਨਾਂ ਸਭਿਆਚਾਰਕ ਅਤੇ ਖੇਡ ਗਤੀਵਿਧੀਆਂ ਤੋਂ ਵਾਝੇ ਰਹਿ ਜਾਦੇ ਸਨ।ਇਸ ਲਈ ਜਿਲ੍ਹਾ ਪੱਧਰ ਤੇ ਨਹਿਰੂ ਯੁਵਾ ਕੇਂਦਰ ਖੋਲੇ ਗਏ।ਸੀਮਤ ਸਟਾਫ ਅਤੇ ਸੀਮਤ ਬਜਟ ਨਾਲ ਖੋਲੇ ਗਏ ਇਹ ਕੇਂਦਰ ਡਿਪਟੀ ਕਮਿਸ਼ਨਰ ਤੋਂ ਅਗਵਾਈ ਪ੍ਰਾਪਤ ਕਰਦੇ ਸਨ ਅਤੇ ਇਸ ਦਾ ਸਟਾਂਫ ਜਿਸ ਵਿੱਚ ਇੱਕ ਯੂਥ ਕੋਆਰਡੀਨੇਟਰ ਅਤੇ ਇੱਕ ਲੇਖਾਕਾਰ ਅਤੇ ਇੱਕ ਸੇਵਾਦਾਰ ਵੱਖ ਵੱਖ ਵਿਭਾਗਾਂ ਤੋਂ ਡੈਪੂਟੇਸ਼ਨ ਅਤੇ ਫੇਰ ਸਿੱਧੀ ਭਰਤੀ ਕੀਤੀ ਗਈ।ਇੰਝ ਪਿੱਛਲੇ 53 ਸਾਲਾਂ ਤੋਂ ਇਹ ਯੁਵਾ ਕਲੱਬਾਂ ਲਈ ਇੱਕ ਰਾਮਬਾਣ ਸੀ ਅਤੇ ਇਸ ਨਾਲ ਸਮੁੱਚੇ ਭਾਰਤ ਵਿੱਚ ਯੂਥ ਕਲੱਬਾਂ ਰਾਂਹੀ ਸਰਕਾਰ ਨੂੰ ਸਹਿਯੋਗ ਦੇ ਰਹੇ ਸਨ।ਲੱਖਾਂ ਵਿੱਚ ਨੌਝਵਾਨਾਂ ਦੀ ਫੋਜ ਸਮਾਜ ਸੇਵਾ ਅਤੇ ਹੜਾਂ,ਭੇਚਾਲ,ਸੁਨਾਮੀ,ਕੋਵਿਡ ਅਤੇ ਨਸ਼ਿਆਂ ਖਿਲ਼ਾਫ ਕੰਮ ਕਰ ਰਹੇ ਸਨ।ਹੁਣ ਇਹਨਾਂ ਨੌਜਵਾਨਾਂ ਲਈ ਮੇਰਾ ਯੁਵਾ ਭਾਰਤ ਵਿੱਚ ਕੁਝ ਰੱਖਿਆ ਗਿਆ ਹੈ ਜਾਂ ਨਹੀ।ਕਿਉਕਿ ਹੁਣ ਤੱਕ ਦੇਖਣ ਵਿੱਚ ਆਇਆ ਕਿ ਇਸ ਵਿੱਚ ਜਿੰਂਨਾਂ ਨੌਜਵਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਉਹ ਸਕੂਲਾਂ ਕਾਲਜਾਂ ਦੇ ਵਿਿਦਆਰਥੀ ਹਨ ਅਤੇ ਪਿੱਛਲ਼ੇ ਦੋ ਸਾਲ ਤੋਂ ਯੂਥ ਕਲੱਬਾਂ ਨੂੰ ਕੁਝ ਨਹੀ ਸੀ ਮਿਲ ਰਿਹਾ।
ਇਸ ਸਬੰਧ ਵਿੱਚ ਜਦੋਂ ਇਸ ਨਾਲ ਸਬੰਧਤ ਅਧਿਕਾਰੀਆਂ ਅਤੇ ਨੈਸ਼ਨਲ ਯੂਥ ਅਵਾਰਡੀਆਂ ਨੇ ਦੱਸਿਆ ਕਿ ਜੇਕਰ ਸਕਰਾਰ ਵੱਲੋਂ ਦਿੱਤੇ ਜਾ ਰਹੇ ਤਰਕ ਨੂੰ ਦੇਖਿਆ ਜਾਵੇ ਤਾਂ ਇਸ ਦੇ ਆਉਣ ਵਾਲੇ ਸਮੇਂਵਿੱਚ ਸਕਾਰਤਾਮਕ ਨਤੀਜੇ ਆਉਣ ਦੀ ਸੰਭਾਵਨਾ ਹੈ।ਉਹਨਾਂ ਦੱਸਿਆ ਕਿ ਸਰਕਾਰ ਦਾ ਮੰਤਵ ਨੌਜਵਾਨਾਂ ਨਾਲ ਸਬੰਧਤ ਗਤੀਵਿਧੀਆਂ ਅਤੇ ਯੋਜਨਾਵਾਂ ਭਾਵੇ ਉਹ ਕਿਸੇ ਵੀ ਵਿਭਾਗ ਵੱਲੋਂ ਕੀਤੀਆਂ ਜਾਦੀਆਂ ਉਹਨਾਂ ਨੂੰ ਮੇਰਾ ਯੁਵਾ ਭਾਰਤ ਨਾਲ ਜੋੜਿਆ ਜਾਵੇਗਾ ਤਾਂ ਜੋ ਸਿੱਧੇ ਤੋਰ ਤੇ ਯੇਵਾ ਗਤੀਵਿਧੀਆਂ ਦਾ ਹਿੱਸਾ ਬਣਨ ਵਾਲੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ।
ਪਰ ਕੀ ਹੋਵੇਗਾ ਕੀ ਨਹੀ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਇੱਕ ਵਾਰ ਪੈਂਡੂ ਯੂਥ ਕਲੱਬਾਂ ਦੇਖ ਰਹੀਆਂ ਹਨ ਕਿ ਉਹਨਾਂ ਦੀ ਕੋਣ ਸਾਰ ਲਵੇਗਾ।ਕਿਉਕਿ ਨਹਿਰੂ ਯੁਵਾ ਕੇਂਦਰਾਂ ਦੇ ਜਿਲ੍ਹਾ ਪੱਧਰ ਦੇ ਅਧਿਕਾਰੀ ਵੀ ਯੁਵਾ ਗਤੀਵਿਧੀਆਂ ਦਾ ਤਜਰਬਾ ਨਹੀ ਰੱਖਦੇ ਇਸ ਲਈ ਉਹ ਕੇਵਲ ਸਰਕਾਰ ਵੱਲ ਹੀ ਦੇਖ ਰਹੇ ਹਨ।ਲੰਮੇ ਸਮੇਂ ਤੋਂ ਯੁਵਕ ਗਤੀਵਿਧੀਆਂ ਨਾਲ ਜੁੜੇ ਹੋਏ ਨੌਜਵਾਨਾਂ ਨੇ ਡਰ ਪ੍ਰਗਟ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਨੌਜਵਾਨਾਂ ਨੂੰ ਕਿਸੇ ਪਾਸਿਉ ਕੋਈ ਅਗਵਾਈ ਨਾ ਮਿਲਣ ਕਾਰਣ ਉਹ ਦੁਬਾਰਾਂ ਨਸ਼ਿਆਂ ਵਿੱਚ ਨਾ ਚਲੇ ਜਾਣ।ਇਸ ਲਈ ਵੱਖ ਵੱਖ ਯੁਵਾ ਕਲੱਬਾਂ ਦੇ ਨੋਜਵਾਨ ਜੋ ਹੁਣ ਪੰਚਾਇਤ ਦਾ ਵੀ ਹਿੱਸਾ ਹਨ ਜਿੰਨਾ ਵਿੱਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਅਤੇ ਮਾਜੋਦਾ ਸਰਪੰਚ ਪਿੰਡ ਮੂਸਾ ਗੁਰਸ਼ਰਨ ਸਿੰਘ,ਪੋਹਲੋਜੀਤ ਸਿੰਘ ਸਰਪੰਚ ਬਾਜੇਵਾਲਾ,ਨਿਰਵੇਰ ਸਿੰਘ ਸਰਪੰਚ ਬੁਰਜ ਹਰੀ,ਸੁਖਵਿੰਦਰ ਸਿੰਘ ਹਾਕਮ ਸਿੰਘ ਵਾਲਾ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਗੈਰ ਵਿਿਦਆਰਥੀਆਂ ਲਈ ਵੀ ਇਸ ਵਿੱਚ ਸਪਸ਼ਟਤਾ ਨਾਲ ਜਿਕਰ ਕੀਤਾ ਜਾਵੇ।ਉਹਨਾਂ ਮੰਗ ਕੀਤੀ ਕਿ ਮੇਰਾ ਯੁਵਾ ਭਾਰਤ ਦੇ ਨਾਲ ਗੈਰ ਵਿਿਦਆਰਥੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ।ਉਨਾਂ ਲਈ ਵਿਸ਼ੇਸ ਫੰਡ ਜਾਰੀ ਕੀਤੇ ਜਾਣ ਅਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਲੰਟੀਅਰਜ ਨੁੰ ਇਸ ਵਿੱਚ ਪਹਿਲ ਦੇ ਅਧਾਰ ਤੇ ਨਿਯੁਕਤ ਕਰ ਕੇ ਉਹਨਾਂ ਦੇ ਤਜਰਬੇ ਦਾ ਲਾਭ ਲਿਆ ਜਾਵੇ।
ਪਰ ਕੀ ਹੋਵੇਗਾ ਕੀ ਨਹੀ ਹੋਵੇਗਾ ਇਹ ਆਉਣ ਵਾਲਾ ਸਮਾਂ ਹੀ ਦਸੇਗਾ ਇੱਕ ਵਾਰ ਪੈਂਡੂ ਯੂਥ ਕਲੱਬਾਂ ਦੇਖ ਰਹੀਆਂ ਹਨ ਕਿ ਉਹਨਾਂ ਦੀ ਕੋਣ ਸਾਰ ਲਵੇਗਾ।ਕਿਉਕਿ ਨਹਿਰੂ ਯੁਵਾ ਕੇਂਦਰਾਂ ਦੇ ਜਿਲ੍ਹਾ ਪੱਧਰ ਦੇ ਅਧਿਕਾਰੀ ਵੀ ਯੁਵਾ ਗਤੀਵਿਧੀਆਂ ਦਾ ਤਜਰਬਾ ਨਹੀ ਰੱਖਦੇ ਇਸ ਲਈ ਉਹ ਕੇਵਲ ਸਰਕਾਰ ਵੱਲ ਹੀ ਦੇਖ ਰਹੇ ਹਨ।ਲੰਮੇ ਸਮੇਂ ਤੋਂ ਯੁਵਕ ਗਤੀਵਿਧੀਆਂ ਨਾਲ ਜੁੜੇ ਹੋਏ ਨੌਜਵਾਨਾਂ ਨੇ ਡਰ ਪ੍ਰਗਟ ਕੀਤਾ ਕਿ ਕਿਤੇ ਇਹ ਨਾ ਹੋਵੇ ਕਿ ਨੌਜਵਾਨਾਂ ਨੂੰ ਕਿਸੇ ਪਾਸਿਉ ਕੋਈ ਅਗਵਾਈ ਨਾ ਮਿਲਣ ਕਾਰਣ ਉਹ ਦੁਬਾਰਾਂ ਨਸ਼ਿਆਂ ਵਿੱਚ ਨਾ ਚਲੇ ਜਾਣ।ਇਸ ਲਈ ਵੱਖ ਵੱਖ ਯੁਵਾ ਕਲੱਬਾਂ ਦੇ ਨੋਜਵਾਨ ਜੋ ਹੁਣ ਪੰਚਾਇਤ ਦਾ ਵੀ ਹਿੱਸਾ ਹਨ ਜਿੰਨਾ ਵਿੱਚ ਸਾਬਕਾ ਬਲਾਕ ਸੰਮਤੀ ਚੇਅਰਮੈਨ ਅਤੇ ਮਾਜੋਦਾ ਸਰਪੰਚ ਪਿੰਡ ਮੂਸਾ ਗੁਰਸ਼ਰਨ ਸਿੰਘ,ਪੋਹਲੋਜੀਤ ਸਿੰਘ ਸਰਪੰਚ ਬਾਜੇਵਾਲਾ,ਨਿਰਵੇਰ ਸਿੰਘ ਸਰਪੰਚ ਬੁਰਜ ਹਰੀ,ਸੁਖਵਿੰਦਰ ਸਿੰਘ ਹਾਕਮ ਸਿੰਘ ਵਾਲਾ ਆਦਿ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਗੈਰ ਵਿਿਦਆਰਥੀਆਂ ਲਈ ਵੀ ਇਸ ਵਿੱਚ ਸਪਸ਼ਟਤਾ ਨਾਲ ਜਿਕਰ ਕੀਤਾ ਜਾਵੇ।ਉਹਨਾਂ ਮੰਗ ਕੀਤੀ ਕਿ ਮੇਰਾ ਯੁਵਾ ਭਾਰਤ ਦੇ ਨਾਲ ਗੈਰ ਵਿਿਦਆਰਥੀਆਂ ਨੂੰ ਵੀ ਸ਼ਾਮਲ ਕੀਤਾ ਜਾਵੇ।ਉਨਾਂ ਲਈ ਵਿਸ਼ੇਸ ਫੰਡ ਜਾਰੀ ਕੀਤੇ ਜਾਣ ਅਤੇ ਲੰਮੇ ਸਮੇਂ ਤੋਂ ਕੰਮ ਕਰ ਰਹੇ ਵਲੰਟੀਅਰਜ ਨੁੰ ਇਸ ਵਿੱਚ ਪਹਿਲ ਦੇ ਅਧਾਰ ਤੇ ਨਿਯੁਕਤ ਕਰ ਕੇ ਉਹਨਾਂ ਦੇ ਤਜਰਬੇ ਦਾ ਲਾਭ ਲਿਆ ਜਾਵੇ।
Leave a Reply